DES PANJAB Des punjab E-paper
Editor-in-chief :Braham P.S Luddu, ph. 403-293-9393
ਬਜਰੰਗ ਫਾਈਨਲ 'ਚ, ਸੁਨਹਿਰੀ ਇਤਿਹਾਸ ਤੋਂ ਇਕ ਕਦਮ ਦੂਰ
Date : 2018-10-21 PM 01:34:20 | views (50)

 ਨਵੀਂ ਦਿੱਲੀ— ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤ ਦੇ ਬਜਰੰਗ ਪੂਨੀਆ ਐਤਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿ.ਗ੍ਰਾ ਫ੍ਰੀ ਸਟਾਈਲ ਵਰਗ ਦੇ ਫਾਈਨਲ 'ਚ ਪਹੁੰਚ ਗਿਆ, ਜਦਕਿ ਸੁਮਿਤ 125 ਕਿ.ਗ੍ਰਾ ਵਰਗ 'ਚ ਕਾਂਸੀ ਤਮਗੇ ਲਈ ਖੇਡੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਦੇ ਲਈ ਦੂਜਾ ਸੋਨ ਤਮਗੇ ਦੀ ਸਭ ਤੋਂ ਵੱਡੀ ਉਮੀਦ ਬਜਰੰਗ ਨੇ ਸਭ ਤੋਂ ਪਹਿਲਾਂ ਕਵਾਲੀਫਿਕੇਸ਼ਨ ਰਾਊਂਡ 'ਚ ਮੇਜਬਾਨ ਹੰਗਰੀ ਦੇ ਰੋਮਨ ਅਸ਼ਰਿਨ ਨੂੰ 9-4 ਨਾਲ ਹਰਾ ਕੇ ਆਪਣਾ ਪਹਿਲਾ ਮੁਕਾਬਲਾ ਜਿੱਤਿਆ। ਬਜਰੰਗ ਨੇ ਪ੍ਰੀ-ਕੁਆਰਟਰ ਫਾਈਨਲ 'ਚ ਕੋਰੀਆ ਦੇ ਸਯੁੰਗਚੁਲ ਲੀ ਨੂੰ 4-0 ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਕੁਆਰਟਰ ਫਾਈਨਲ 'ਚ ਮੰਗੋਲੀਆ ਦੇ ਤੁਲਗਾ ਤੁਮੁਰ ਓਛੀਰ ਨੂੰ 5-3 ਨਾਲ ਹਰਾਇਆ। ਬਜਰੰਗ ਨੇ ਸੈਮੀਫਾਈਨਲ 'ਚ ਕਯੂਬਾ ਦੇ ਅਲੇਜਾਂਦ੍ਰੋ ਐਨਰਿਕ ਨੂੰ 4-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾਂ ਬਣਾ ਲਈ ਹੈ। ਫਾਈਨਲ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ। ਸੁਮਿਤ ਹੁਣ ਕਾਂਸੀ ਤਮਗੇ ਲਈ ਅਮਰੀਕਾ ਦੇ ਨਿਕੋਲਸ ਐਂਡਵਡਰ ਨਾਲ ਖੇਡੇਗਾ।


Tags :


Des punjab
Shane e punjab
Des punjab